ਸਿੱਖ ਸ਼ਹਾਦਤ ਦਾ ਪਲੇਠਾ ਅੰਕ ਅਪਰੈਲ 2000 ਵਿੱਚ ਛਪਿਆ ਸੀ। ਇਸ ਅੰਕ ਵਿੱਚ ਉਸ ਵੇਲੇ ਦੇ ਅਹਿਮ ਮਸਲਿਆਂ, ਜਿਵੇਂ ਕਿ ਬਿਲ ਕਲਿੰਟਨ ਦੀ ਇੰਡੀਆ ਫੇਰੀ, ਬਾਰੇ ਚਰਚਾ ਕੀਤੀ ਗਈ ਸੀ ਓਥੇ ਬਿਲ ਕਲਿੰਟਨ ਦੀ ਫੇਰੀ ਮੌਕੀ ਚਿੱਠੀ ਸਿੰਘਪੁਰਾ (ਕਸ਼ਮੀਰ) ਵਿੱਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਸਬੰਧੀ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਵੱਲੋਂ ਕੀਤੀ ਗਈ ਜਾਂਚ ਦਾ ਲੇਖਾ ਵੀ ਛਾਪਿਆ ਗਿਆ ਸੀ। ਇਸ ਤੋਂ ਇਲਾਵਾ ਇਸ ਅੰਕ ਵਿੱਚ ਸ. ਤੇਜਾ ਸਿੰਘ, ਪ੍ਰੌ. ਹਰਜਿੰਦਰ ਸਿੰਘ ਮਾਂਗਟ, ਡਾ. ਰਾਜਵੀਰ ਸਿੰਘ, ਸ. ਜਸਪਾਲ ਸਿੰਘ ਹੇਰਾਂ, ਪ੍ਰੋ. ਰਾਜਿੰਦਰ ਸਿੰਘ ਅਤੇ ਹਰੋਨਾਂ ਲੇਖਕਾਂ ਦੀਆਂ ਅਹਿਮ ਮਾਮਲਿਆਂ ਉੱਤੇ ਲਿਖਤਾਂ ਛਪੀਆਂ ਸਨ।
Subscribe
1 ਟਿੱਪਣੀ
Oldest